ਕਪੂਰਥਲਾ ਦੀ ਜੇਲ੍ਹ ਵਿੱਚ ਇੱਕ ਨੌਜਵਾਨ ਕੈਦੀ ਦਾ ਕਤਲ ਦੇਖੋ ਤਸਵੀਰਾਂ
ਪੰਜਾਬ ਇੱਕ ਅਜਿਹਾ ਸੂਬਾ ਬਣਦਾ ਜਾ ਰਿਹਾ ਹੈ ਜਿੱਥੇ ਸਾਨੂੰ ਹਰ ਰੋਜ਼ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ। ਅੱਜ ਕੱਲ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਅਜਿਹੇ ਕਾਰਨਾਮੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਅਸੀਂ ਬਹੁਤ ਜਿਆਦਾ ਹੈਰਾਨ ਵੀ ਹੋ ਜਾਂਦੇ ਹਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਸਕਿਓਰਟੀ ਮਜ਼ਬੂਤ ਹੈ ਪਰ ਸ਼ੋਸ਼ਲ ਮੀਡੀਆ ਦੇ ਉਤੇ ਸਾਨੂੰ ਅਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੀ ਬਹੁਤ ਸਾਰੇ ਮੁਲਜ਼ਮ ਗੁੰਡਾਗਰਦੀ ਕਰਦੇ ਅਤੇ ਨੱਚਦੇ ਦਿਖਾਈ ਦਿੰਦੇ ਹਨ ਇਸ ਤਰ੍ਹਾਂ ਦੀ ਹੀ
ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਦੀ ਇਕ ਜੇਲ੍ਹ ਵਿੱਚ ਇੱਕ ਕੈਦੀ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਜੇਲ ਕੈਦੀ ਦਾ ਨਾਮ ਸਿਮਰਨਜੀਤ ਸਿੰਘ ਸੀ ਜੋ ਇੱਕ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿਚ ਆਇਆ ਸੀ ਪਿਛਲੇ ਕੁਝ ਟਾਈਮ ਤੋਂ ਇਹ ਜੇਲ੍ਹ ਦੇ ਵਿੱਚ ਹੀ ਰਹਿ ਰਿਹਾ ਸੀ ਸਿਮਰਨਜੀਤ ਸਿੰਘ ਦਾ ਕਹਿਣਾ ਸੀ ਕਿ ਮੈਨੂੰ ਜੇਲ੍ਹ ਦੇ ਵਿਚ ਖ਼ਤਰਾ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਸਿਮਰਨਜੀਤ ਸਿੰਘ ਦੀ
ਗੱਲ ਉੱਤੇ ਜਿਆਦਾ ਧਿਆਨ ਨਹੀਂ ਦਿੱਤਾ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਿਮਰਨਜੀਤ ਸਿੰਘ ਆਪਣੇ ਰੂਮ ਦੇ ਵਿੱਚ ਬੈਠਾ ਸੀ ਤਾਂ 30-40 ਨੌਜਵਾਨ ਉਸ ਦੇ ਰੂਮ ਵਿੱਚ ਵੜ ਜਾਂਦੇ ਹਨ ਜਿਸ ਤੋਂ ਬਾਅਦ ਉਹ ਸਿਮਰਨਜੀਤ ਸਿੰਘ ਉੱਪਰ ਹਮਲਾ ਕਰ ਦਿੰਦੇ ਹਨ ਤੇ ਉਸ ਨੂੰ ਕੁੱਟ-ਕੁੱਟ ਹੀ ਜੇਲ੍ਹ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਸਿਮਰਨਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਮਰਨਜੀਤ ਸਿੰਘ ਦੇ ਪਰਿਵਾਰ ਵੱਲੋਂ ਜੇਲ੍ਹ ਦੇ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਹਨ। ਹੁਣ ਇਹ
ਵੀਡਿਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਕਾਫੀ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸਾਹਮਣੇ ਨਿਕਲ ਕੇ ਆਈਆਂ ਜੋ ਜੇਲ੍ਹ ਦੇ ਵਿੱਚ ਗੁੰਡਾਗਰਦੀ ਦੀਆਂ ਸਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ, ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments