ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਸਤਲੁਜ ਦਰਿਆ ਅਤੇ ਘੱਗਰ ਨਦੀ ਦੇ ਪਾਣੀ ਦਾ ਪੱਧਰ ਉੱਚਾ ਹੋ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਜਿਆਦਾ ਪਾਣੀ ਆ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਆਏ ਹੜਾਂ ਦੇ ਕਾਰਨ ਪੰਜਾਬ ਦੇ ਲੋਕਾਂ ਦੀ ਮੁਸੀਬਤ ਵਧਦੀ ਹੀ ਜਾ ਰਹੀ ਹੈ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਹੁਣ ਮਾਨਸਾ ਦੇ ਵਿੱਚ ਪੈਂਦੇ ਕਸਬਾ ਸਰਦੂਲਗੜ੍ਹ ਦੇ ਵਿੱਚ ਹੜ੍ਹ ਆ ਚੁੱਕੇ ਹਨ ਓਥੇ ਲੋਕਾਂ
ਦੇ ਘਰਾਂ ਦੇ ਵਿੱਚ ਸੱਤ ਤੋਂ ਅੱਠ ਫੁੱਟ ਤੱਕ ਪਾਣੀ ਭਰ ਚੁੱਕਿਆ ਹੈ ਜਿਸ ਕਰਕੇ ਸਰਦੂਲਗੜ੍ਹ ਦੇ ਲੋਕਾਂ ਨੂੰ ਹੁਣ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਸਰਦੂਲਗੜ੍ਹ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਲਈ ਆਰਮੀ ਨੂੰ ਬੁਲਾਇਆ ਗਿਆ ਹੈ ਆਰਮੀ ਦੇ ਜਵਾਨਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਣ ਦੇ ਲਈ ਕਿਸ਼ਤੀ ਦਾ ਪ੍ਰਯੋਗ ਕੀਤਾ ਜਾ ਰਹਿਆ ਹੈ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਆਰਮੀ ਦੇ ਨੌਜਵਾਨ ਸਾਨੂੰ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਖਾਣ ਪੀਣ ਦੀ ਸੁਵਿਧਾ ਸਾਡੇ ਤੱਕ ਪਹੁੰਚਾਉਂਦੇ ਹਨ ਲੋਕਾਂ ਦੇ ਦੁਆਰਾ ਇਹ ਵੀ ਦੱਸਿਆ ਜਾ
ਰਿਹਾ ਹੈ ਕਿ ਪਹਿਲਾਂ ਤਾਂ ਪਾਣੀ ਦਾ ਪੱਧਰ ਬਹੁਤ ਘੱਟ ਸੀ ਪਰ ਹੁਣ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ ਜਿਸਦੇ ਕਰਕੇ ਸਾਡੇ ਸਾਰੇ ਘਰ ਡੁੱਬ ਚੁੱਕੇ ਹਨ ਇਸ ਦੇ ਕਾਰਨ ਕਿਸਾਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਘੱਗਰ ਨਦੀ ਦੇ ਕਾਰਨ ਮਾਨਸਾ ਦੇ 30 ਪਿੰਡ ਪ੍ਰਭਾਵਿਤ ਹੋਏ ਹਨ ਪਾਣੀ ਦੇ ਕਾਰਨ ਇਨ੍ਹਾਂ 30 ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਖ਼ਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਖ਼ਬਰ ਦੇ ਉਪਰ ਤਰਾਂ ਤਰਾਂ ਦੇ
ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਰਹੇ ਕਾਰਨ ਕਈ ਲੋਕਾਂ ਦੇ ਵੱਡੇ ਨੁਕਸਾਨ ਹੋਏ ਹਨ ਜਿਸਦੇ ਲਈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਖਬਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ। ਧੰਨਵਾਦ ਜੀ।
No comments