ਪੰਜਾਬ ਦੇ ਵਿੱਚ ਵਧ ਰਹੇ ਹਾਦਸੇ ਘਟਨਾਵਾਂ ਲੁੱਟਾਂ ਖੋਹਾਂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਰ ਰੋਜ਼ ਸਾਨੂੰ ਪੰਜਾਬ ਦੇ ਵਿੱਚ ਇੱਕ ਤੋਂ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਹਾਦਸੇ ਅਤੇ ਘਟਨਾਵਾਂ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਨੂੰ ਅਸੀਂ ਦੇਖ ਕੇ ਅਤੇ ਸੁਣ ਕੇ ਹੈਰਾਨ ਹੋ ਜਾਂਦੇ ਹਾਂ। ਅਜਿਹੀ ਇਕ ਖ਼ਬਰ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ
ਕਿ ਪਿੰਡ ਸੇਖਾ ਦੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਤਾ ਲੱਗਾ ਕਿ ਪਿੰਡ ਦੇ ਵਿੱਚ ਮਾਂ ਧੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਜਵਾਈ ਨੂੰ ਗੰਭੀਰ ਰੂਪ ਦੇ ਵਿੱਚ ਜਖਮੀ ਕਰ ਦਿੱਤਾ ਗਿਆ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁੱਝ ਵਿਅਕਤੀ ਜੋ ਘਰ ਦੇ ਵਿੱਚ ਦਾਖਲ ਹੋ ਜਾਂਦੇ ਹਨ ਉਹਨਾਂ ਵਿਅਕਤੀਆਂ ਦੇ ਕੋਲ ਤੇਜ਼ ਧਾਰ ਹਥਿਆਰ ਵੀ ਹੁੰਦੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਘਰ ਦੇ ਵਿੱਚ ਲੁੱਟ ਨੂੰ ਅੰਜਾਮ ਦੇਣ ਦੇ ਲਈ ਆਏ ਸਨ ਜਦੋਂ ਔਰਤਾਂ ਦੇ ਵਲੋਂ ਰੌਲਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਉੱਪਰ ਵਿਅਕਤੀ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਹਨ ਜਿਸ ਦੇ ਵਿੱਚ ਮਾਂ ਅਤੇ ਧੀ ਦੀ ਮੌਤ ਹੋ ਜਾਂਦੀ ਹੈ ਜਿਸ ਵਿੱਚ ਇਕ ਵਿਅਕਤੀ ਜੋ ਉਹਨਾਂ ਦੇ ਘਰ ਵਿੱਚ ਘਰ ਜਵਾਈ ਬਣ ਕੇ ਰਹਿ ਰਿਹਾ ਸੀ ਉਸ ਉਪਰ ਵੀ ਅਣਪਛਾਤੇ ਵਿਅਕਤੀਆਂ ਵੱਲੋਂ
ਹਮਲਾ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਵਿਅਕਤੀ ਗੰਭੀਰ ਰੂਪ ਦੇ ਵਿੱਚ ਜਖ਼ਮੀ ਹੋ ਜਾਂਦਾ ਹੈ ਜਿਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ ਖਬਰ ਦੇ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਅਲਮਾਰੀ ਅਤੇ ਬੈੱਡਾਂ ਨੂੰ ਜਿੰਦੇ ਲੱਗੇ ਹੋਏ ਸਨ ਜਿਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਤੋੜਿਆ ਗਿਆ ਹੈ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਪੈ ਗਹਿਣੇ ਅਤੇ ਪੈਸਿਆਂ ਨੂੰ ਚੋਰੀ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਜਾਂਦੇ ਹਨ ਅਤੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਆਪਣੇ ਨਾਲ ਹੀ ਲੈ ਜਾਂਦੇ ਹਨ ਗਵਾਂਢੀਆਂ ਦੇ ਵੱਲੋਂ ਪੁਲਸ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਪੁਲਿਸ ਵੱਲੋ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ
ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਸ ਵਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਜਿਆਦਾ ਵਾਈਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਖ਼ਬਰ ਦੇ ਉੱਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਸ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਜਲਦ ਤੋਂ ਜਲਦ ਰੋਕ ਲਾਉਣੀ ਚਾਹੀਦੀ ਹੈ ਇਸ ਤਰਾਂ ਦੀਆਂ ਹੋਰ ਖ਼ਬਰਾਂ ਦੀ ਜਾਣਕਾਰੀ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ।
No comments