ਭਾਰਤ ਦੇ ਵਿੱਚ ਕ੍ਰਿਕੇਟ ਸਭ ਤੋਂ ਵੱਧ ਖੇਡਿਆ ਅਤੇ ਦੇਖਿਆ ਜਾਣ ਵਾਲਾ ਗੇਮ ਹੈ ਕਿਉਂਕਿ ਭਾਰਤ ਦੇ ਵਿੱਚ ਕ੍ਰਿਕੇਟ ਨੂੰ ਖੇਡਣ ਅਤੇ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਸੀਂ ਸਭ ਜਾਣਦੇ ਹੀ ਹਾਂ ਕਿ ਭਾਰਤ ਦੇ ਵਿੱਚ ਇਸ ਵਾਰ ਪੁਰਸ਼ਾਂ ਦਾ ਆਈਸੀਸੀ 2023 ਵਰਲਡ ਕੱਪ ਖੇਡਿਆ ਜਾਣਾ ਹੈ ਆਈਸੀਸੀ ਵਰਲਡ ਕੱਪ ਪੰਜ ਅਕਤੂਬਰ ਤੋਂ ਖੇਡਿਆ ਜਾਣਾ ਹੈ ਜੋ ਕੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ ਇਸ ਵਰਲਡ ਕੱਪ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਟੀਮ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ ਇਸ ਸਾਲ ਕ੍ਰਿਕਟ ਦੇ ਇਸ ਵੱਡੇ ਤਾਜ਼ ਨੂੰ ਜਿੱਤਣ ਦੇ ਲਈ 10 ਟੀਮਾਂ ਹਿੱਸਾ ਲੈਣ ਗਿਆ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਜੋ 19 ਨਵੰਬਰ ਨੂੰ ਖੇਡਿਆ ਜਾਵੇਗਾ।
ਇਸ ਟੂਰਨਾਮੈਂਟ ਦੇ ਵਿਚ ਕੁੱਲ 48 ਮੈਚ ਖੇਡੇ ਜਾਣਗੇ। ਆਈਸੀਸੀ ਵਰਲਡ ਕੱਪ 2003 ਦੇ ਇਹ 48 ਮੈਚ ਭਾਰਤ ਦੇ ਸ਼ਹਿਰਾਂ ਵਿੱਚ ਦਸ ਥਾਵਾਂ ਤੇ ਖੇਡੇ ਜਾਣਗੇ। ਇਸ ਟੂਰਨਾਮੈਂਟ ਦੀਆਂ ਟਿਕਟਾਂ ਦੀ ਵਿਕਰੀ 25 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਆਈਸੀਸੀ ਨੇ ਐਲਾਨ ਕੀਤਾ ਹੈ ਕਿ ਦਰਸ਼ਕਾਂ ਨੂੰ ਇਹ ਟਿਕਟਾਂ ਪੜਾਅ ਵਾਰ ਉੱਪਲਬਧ ਕਰਵਾਈਆਂ ਜਾਣਗੀਆਂ ਆਈਸੀਸੀ ਨੇ ਦੱਸਿਆ ਹੈ ਕਿ ਟਿਕਟਾਂ ਦੀ ਵਿਕਰੀ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਆਈਸੀਸੀ ਪੋਰਟਲ ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ । ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 15 ਅਗਸਤ ਤੋ ਸ਼ੁਰੂ ਹੋ ਜਾਵੇਗੀ।
ਇਸ ਪ੍ਰਕਾਰ ਤੁਸੀਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ 25 ਅਗਸਤ ਨੂੰ ਟਿਕਟ ਪ੍ਰਾਪਤ ਹੋਵੇਗੀ।
1. ਸਭ ਤੋਂ ਪਹਿਲਾਂ ਤੁਸੀਂ ਇਸ ਲਿੰਕ ਤੇ www.cricketworldcup.com/registerwww.cricketworldcup.com/register ਲੋਗ ਇਨ ਕਰੋ
2. ਲੋਗ ਇਨ ਕਰਨ ਤੋਂ ਬਾਅਦ ਤੁਹਾਨੂੰ ਕੁਝ ਖਾਲੀ ਥਾਵਾਂ ਦਿਖਣ ਗਈਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਨਾਮ ,ਈਮੇਲ,ਮੋਬਾਈਲ ਨੰਬਰ,ਜਨਮ ਮਿਤੀ ਅਤੇ ਭਾਰਤ ਦੇ ਵਿੱਚ ਅਪਣਾ ਸਥਾਨ ਦੱਸੋ ਗਏ।
3. ਇਸ ਤੋਂ ਬਾਅਦ ਤੁਸੀਂ ਵਿਸ਼ਵ ਕੱਪ ਦਾ ਉਹ ਮੈਚ ਚੁਣੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਇਸ ਵਿਸ਼ਵ ਕੱਪ ਵਿੱਚ ਮੁੱਖ ਦੱਸ ਸ਼ਹਿਰ ਹਨ ਜਿੰਨਾ ਦੇ ਵਿੱਚ ਇਹ 48 ਮੈਚ ਖੇਡੇ ਜਾਣਗੇ ਦੋ ਅਜਿਹੇ ਸ਼ਹਿਰ ਵੀ ਹਨ ਜਿਨ੍ਹਾਂ ਦੇ ਵਿੱਚ wormup ਮੈਚ ਖੇਡੇ ਜਾਣਗੇ ਜਿਵੇਂ ਗੁਹਾਟੀ ਅਤੇ ਤਿਰੂਵਨੰਤਪੁਰਮ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਤੁਸੀਂ ਇੱਕ ਜਾਂ ਦੋ ਤੋਂ ਵੱਧ ਸ਼ਹਿਰ ਚੁਣ ਸਕਦੇ ਹੋ।4. ਸ਼ਹਿਰਾਂ ਦੀ ਚੋਣ ਕਰਨ ਤੋਂ ਬਾਅਦ ਤੁਸੀਂ ਉਹ ਟੀਮ ਜਾਂ ਟੀਮਾਂ ਚੁਣੋ ਜਿਹਨਾਂ ਦੇ ਮੈਚ ਜਾਂ ਮੈਚ ਦੀਆਂ ਟਿਕਟਾਂ ਤੁਸੀਂ ਖਰੀਦਣਾ ਚਾਹੁੰਦੇ ਹੋ5. ਟੀਮ ਅਤੇ ਮੈਚ ਦੀਆਂ ਟਿਕਟਾਂ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਥੱਲੇ ਕੁੱਝ ਖਾਲੀ ਬੋਕਸ ਦਿਖਾਈ ਦੇਣਗੇ ਜੇਕਰ ਤੁਸੀਂ 2023 ਕ੍ਰਿਕਟ ਵਿਸ਼ਵ ਕੱਪ ਤੇ ਆਈਸੀਸੀ ਦੀਆਂ ਘੋਸ਼ਣਾਵਾਂ ਦੀ ਜਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਬਾਕਸ ਨੂੰ ਭਰੋ।6. ਪੋਸਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਮੈਸਜ਼ ਪ੍ਰਾਪਤ ਹੋਵੇਗਾ।7. ਤੁਹਾਨੂੰ info@icc-cricket-news.com ਤੋਂ ਇੱਕ ਈਮੇਲ ਪ੍ਰਾਪਤ ਹੋਵੇਗੀ। ਈਮੇਲ ਦੇ ਵਿੱਚ ਤੁਹਾਨੂੰ ਕ੍ਰਿਕਟ ਵਰਲਡ ਕੱਪ ਦੀਆਂ ਟਿਕਟਾਂ ਦੀ ਵਿਕਰੀ ਲਈ ਸਮਾਂ ਅਤੇ ਸਾਰਣੀ ਹੋਵੇਗੀ ਜਿਵੇਂ ਕੇ ਥੱਲੇ ਦਿਖਾਇਆ ਗਿਆ ਹੈ।ਇਹ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰਾ ਹੋਣ ਤੋਂ ਬਾਅਦ ਅਤੇ ਆਈਸੀਸੀ ਦੀ ਘੋਸ਼ਣਾ ਹੋਣ ਤੋਂ ਬਾਅਦ ਤੁਹਾਨੂੰ ਟਿੱਕਟਾਂ ਦੀ ਵਿਕਰੀ ਬਾਰੇ ਦਸਿਆ ਜਾਵੇਗਾ।
No comments