ਭਾਰਤ ਦੇ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਦੇਖ ਕੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵੱਲ ਆਪਣਾ ਰੁੱਖ ਕਰ ਰਹੇ ਹਨ। ਕਿਉਂਕਿ ਭਾਰਤ ਦੇ ਨੌਜਵਾਨਾਂ ਨੂੰ ਇੱਕ ਪ੍ਰਾਈਵੇਟ ਨੋਕਰੀ ਲੱਭਣ ਦੇ ਲਈ ਵੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਜਿਸ ਕਰਕੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਵਿਦੇਸ਼ਾਂ ਦੇ ਵੱਲ ਭੱਜ ਰਹੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਭਵਿੱਖ ਬਣ ਸਕਦਾ ਹੈ ਭਾਰਤ ਦੇ ਵਿੱਚ ਉਨ੍ਹਾਂ ਨੂੰ ਇੱਕ ਚੰਗੇ ਭਵਿੱਖ ਦੀ ਕੋਈ ਉਮੀਦ ਨਹੀਂ ਹੈ ਜਿਸ ਕਰਕੇ ਉਹ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਦੇ ਵੱਲ ਜਾ ਰਹੇ ਹਨ ਪਰ ਸੋਸ਼ਲ ਮੀਡਿਆ ਉਤੇ ਕੁੱਝ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਵਿਚ ਦੱਸਿਆ
ਜਾਂਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਭਾਰਤੀ ਨੌਜਵਾਨ ਸੇਫ ਨਹੀਂ ਹਨ ਦੇਸ਼ਾਂ ਦੇ ਵਿਚ ਵੀ ਭਾਰਤੀ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਿਉਜ਼ੀਲੈਂਡ ਦੇ ਔਕਲੈਂਡ ਵਿੱਚ ਕੁੱਝ ਭਾਰਤੀ ਨੌਜਵਾਨਾਂ ਫਸੇ ਹੋਏ ਹਨ ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਨਿਊਜ਼ੀਲੈਂਡ ਦੇ ਵਿਚ ਗਏ ਸਨ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਇੱਕ ਘਰ ਦੇ ਵਿੱਚ 40 ਪ੍ਰਵਾਸੀ ਨੌਜਵਾਨ ਰਹਿ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਇਹ 40 ਪ੍ਰਵਾਸੀ ਨੌਜਵਾਨ ਇੱਕ ਕਮਰੇ ਦੇ ਵਿੱਚ ਇਕੱਠੇ ਹੀ ਰਹਿੰਦੇ ਸਨ ਇਹਨਾਂ ਨੂੰ ਤਿੰਨ ਮਹੀਨਿਆਂ ਤੋਂ ਕੋਈ ਵੀ ਕੰਮ
ਨਹੀ ਮਿਲਿਆ ਜਿਸ ਕਰਕੇ ਇਹਨਾਂ ਨੂੰ ਕੁਝ ਦਿਨਾਂ ਤੋਂ ਕੁਝ ਵੀ ਖਾਣ ਪੀਣ ਨੂੰ ਨਹੀਂ ਮਿਲਿਆ ਇਹ ਸਿਰਫ਼ ਪਾਣੀ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਸਨ। ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਕੋਲ ਇੱਕ ਰਸੋਈ ਸੀ ਜਿਸ ਵਿੱਚ ਇਹ 40 ਨੌਜਵਾਨ ਆਪਣਾ ਖਾਣਾ ਬਣਾਉਂਦੇ ਸਨ ਅਤੇ ਸਿਰਫ ਇੱਕ ਹੀ ਬਾਥਰੂਮ ਸੀ ਪਰ ਹੁਣ ਕੁਝ ਦਿਨਾਂ ਤੋਂ ਇਹਨਾਂ ਕੋਲ ਖਾਣ-ਪੀਣ ਦਾ ਸਮਾਨ ਖਤਮ ਹੋ ਚੁੱਕਿਆ ਸੀ ਜਿਸ ਕਰਕੇ ਇਹ ਨਿਊਜ਼ੀਲੈਂਡ ਦੇ ਵਿੱਚ ਭੁੱਖੇ ਮਰ ਰਹੇ ਸਨ ਇਹ ਨੌਜਵਾਨ ਤਿੰਨ ਮਹੀਨਿਆਂ ਤੋਂ ਬਿਲਕੁਲ ਬੇਰੋਜਗਾਰ ਸਨ ਨੌਜਵਾਨਾਂ ਨੇ ਦਸਿਆ ਕਿ ਕੁਝ ਕੰਪਨੀਆਂ ਨੇ ਸਾਨੂੰ ਕੰਮ ਦੇਣ ਦਾ ਲਾਲਚ ਦੇ ਕੇ ਵੀਹ ਹਜ਼ਾਰ ਡਾਲਰ ਲੈ ਲਏ ਸਨ ਨੌਜਵਾਨਾਂ ਨੇ ਦੱਸਿਆ ਕਿ ਅਸੀਂ 20-20 ਲੱਖ ਰੁਪਏ ਲਾ ਕੇ ਇੱਕ ਚੰਗੇ ਭਵਿੱਖ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਆਏ ਸੀ ਪਰ ਇੱਥੇ ਆ ਕੇ ਵੀ ਸਾਨੂੰ ਮੁਸ਼ਕਲਾਂ ਦਾ
Click here:- ICC CRICKET WORLD CUP 2023 TICKET REGISTRATION
Click here:- ਪੰਜਾਬ ਦੇ ਵਿੱਚ ਦੋਹਰਾ ਕਤਲ ਕਾਂਡ
ਸਾਹਮਣਾ ਕਰਨਾ ਪੈ ਰਿਹਾ ਹੈ ਨੌਜਵਾਨਾਂ ਦੇ ਵਿੱਚੋਂ ਕੁੱਝ ਟਰੱਕ ਡਰਾਈਵਰ ਹਨ ਅਤੇ ਕੁਝ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਹਨ ਅਤੇ ਕੁਝ ਟੈਕਨੀਸ਼ੀਅਨ ਵੀ ਹਨ ਖਬਰ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਦੇ ਨਾਲ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਤਿੰਨ ਸਾਲ ਦੇ ਵਰਕਰ ਪਰਮਟ ਦਾ ਝਾਂਸਾ ਦੇ ਕੇ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਇਹ ਸਿਰਫ ਮਨੁੱਖੀ ਤਸਕਰੀ ਦਾ ਮਾਮਲਾ ਹੈ ਜਿਸ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਲਏ ਜਾਂਦੇ ਹਨ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਜਲਦ ਹੀ ਇਸ ਮਾਮਲੇ ਦੇ ਉੱਪਰ ਜਾਂਚ ਕੀਤੀ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਧੰਨਵਾਦ ਜੀ
No comments