ਅੱਜ ਕੱਲ ਲੋਕਾਂ ਦੇ ਕੋਲ ਬਹੁਤ ਮਹਿੰਗੇ ਮਹਿੰਗੇ ਫੋਨ ਹੁੰਦੇ ਹਨ। ਜਿਨ੍ਹਾਂ ਦੇ ਵਿੱਚ ਉਨ੍ਹਾਂ ਦਾ ਲੋੜੀਂਦਾ ਡਾਟਾ ਹੁੰਦਾ ਹੈ ਉਹ ਡਾਟਾ ਨੂੰ ਲੋਕ ਕਿਤੇ ਵੀ ਸ਼ੇਅਰ ਨਹੀਂ ਕਰਨਾ ਚਾਹੁੰਦੇ ਜੇਕਰ ਤੁਹਾਡਾ ਫੋਨ ਚੋਰੀ ਹੋ ਜਾਵੇ ਜਾਂ ਫੋਨ ਡਿੱਗ ਜਾਵੇ ਜਿਸ ਕਰਕੇ ਉਨ੍ਹਾਂ ਦਾ ਡਾਟਾ ਲੀਕ ਹੋ ਸਕਦਾ ਹੈ ਜਿਸ ਕਰਕੇ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਬੈਠੇ ਹਨ ਜੋ ਤੁਹਾਡੇ ਡਾਟਾ ਦਾ ਗ਼ਲਤ ਇਸਤਮਾਲ ਕਰਕੇ ਤੁਹਾਨੂੰ ਮੁਸ਼ਕਲਾਂ ਦੇ ਵਿੱਚ ਪਾ ਸਕਦੇ ਹਨ ਜਿਸ ਕਰਕੇ ਭਾਰਤ ਸਰਕਾਰ ਦੁਆਰਾ ਇੱਕ ਐਪ ਬਣਾਈ ਗਈ ਹੈ। ਜਿਸਦੇ ਰਾਹੀਂ ਤੁਸੀਂ ਆਪਣਾ ਡਿੱਗਿਆ ਹੋਇਆ ਫੋਨ ਜਾਂ ਚੋਰੀ ਹੋਇਆ ਫੋਨ ਨੂੰ ਲੱਭ ਸਕਦੇ ਹੋ ਇਸ ਐਪ ਦੇ ਰਾਹੀਂ ਤੁਸੀਂ ਆਪਣੇ ਫੋਨ ਦੇ ਵਿੱਚ ਪਿਆ ਡਾਟਾ ਨੂੰ ਡਿਲੀਟ ਕਰ ਸਕਦੇ ਹੋ ਜਾਂ ਉਸ ਨੂੰ ਬਲੌਕ ਵੀ ਕਰ ਸਕਦੇ ਹੋਂ ਜਿਸ ਨਾਲ ਕੋਈ ਵੀ ਵਿਅਕਤੀ ਤੁਹਾਡੇ ਡਾਟੇ ਦਾ ਗਲਤ ਇਸਤੇਮਾਲ ਨਹੀਂ ਕਰ ਪਾਏਗਾ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਫੋਨ ਡਿੱਗ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਉਹ ਲੋਕ ਕਿਤੇ ਵੀ ਕੰਪਲੇਟ ਦਰਜ ਨਹੀਂ ਕਰਵਾਉਂਦੇ ਜਿਸ ਕਰਕੇ ਉਹਨੇ ਉਹਨਾਂ ਦੇ ਫੋਨ ਵਿੱਚ ਪਾਇਆ ਡਾਟਾ ਨੂੰ ਕਈ ਲੋਕਾਂ ਦੇ ਵੱਲੋਂ ਗ਼ਲਤ ਇਸਤਮਾਲ ਕਰ ਲਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਅੱਗੇ ਜਾ ਕੇ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜਿਸ ਕਰਕੇ ਹੁਣ ਭਾਰਤ ਸਰਕਾਰ ਦੁਆਰਾ ਇਕ ਐਪ ਬਣਾਈ ਗਈ ਹੈ ਜਿਸ ਦਾ ਨਾਮ CEIR ਹੈ ਜਿਸ ਨੂੰ ਤੁਸੀਂ ਗੂਗਲ ਤੇ ਆਸਾਨੀ ਨਾਲ ਲੱਭ ਸਕਦੇ ਹੋ ਇਸ ਐੱਪ ਦੇ ਰਾਹੀਂ ਤੁਸੀਂ ਆਪਣਾ ਡਿੱਗਿਆ ਹੋਇਆ ਫੋਨ ਜਾਂ ਚੋਰੀ ਹੋਇਆ ਫੋਨ ਨੂੰ ਲੱਭ ਸਕਦੇ ਹੋ ਜਾਂ ਉਹਦੇ ਵਿੱਚ ਡਾਟੇ ਨੂੰ ਬਲੌਕ ਕਰ ਸਕਦੇ ਹੋ। ਇਸ ਐਪ ਦੇ ਵਿੱਚ ਤੁਸੀਂ ਆਪਣੇ ਗਵਾਚੇ ਹੋਏ ਫੋਨ ਦੀ ਇੰਫੋਰਮੇਸ਼ਨ ਭਰ ਨੀ ਹੋਵੇਗੀ ਜਿਸ ਤੋਂ ਬਾਅਦ ਤੁਸੀਂ ਆਪਣੇ ਫੋਨ ਦੀ ਜਾਣਕਾਰੀ ਇਸ ਐਪ ਰਾਹੀਂ ਲੈ ਸਕਦੇ ਹੋ ।
ਇਸ ਐਪ ਨੂੰ ਕਿਵੇਂ ਇਸਤੇਮਾਲ ਕਰਨਾ ਹੈ
- ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਤੇ ਟਾਈਪ ਕਰਨਾ ਹੋਵੇਗਾ ceir.gov.in ਤੁਹਾਡੇ ਸਾਹਮਣੇ ਇੱਕ ਵੈੱਬਸਾਈਟ ਖੁੱਲ ਕੇ ਆ ਜਾਵੇਗੀ।
- ਤੁਹਾਨੂੰ ਸਭ ਤੋਂ ਉੱਪਰ ਲਾਲ ਰੰਗ ਦੇ ਡੱਬੇ ਵਿੱਚ ਦਿਖਾਈ ਦੇਵੇਗਾ block stolen/ lost mobile ਇਸ ਦੇ ਉਪਰ ਤੁਹਾਨੂੰ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਫਾਰਮ ਖੁਲ ਜਾਵੇਗਾ ਇਸ ਫਾਰਮ ਨੂੰ ਤੁਹਾਨੂੰ ਫਿਲ ਕਰਨਾ ਹੋਵੇਗਾ।
- ਇਸ ਫਾਰਮ ਦੇ ਵਿੱਚ ਤੁਹਾਨੂੰ ਪਹਿਲਾਂ ਆਪਣੇ ਫੋਨ ਦੀ ਇੰਫੋਰਮੇਸ਼ਨ ਭਰਨੀ ਹੋਵੇਗੀ। ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਭਰਨਾ ਹੋਵੇਗਾ ਜੋ ਗੁਆਚਿਆ ਹੈ ਉਸ ਤੋਂ ਬਾਅਦ ਤੁਹਾਨੂੰ ਆਪਣੇ ਮੋਬਾਈਲ ਦਾ IMEI ਨੰਬਰ ਭਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਆਪਣੇ ਫੋਨ ਦੀ ਕੰਪਨੀ ਦਾ ਨਾਮ ਭਰਨਾ ਹੋਵੇਗਾ । ਤੁਹਾਡੇ ਮੋਬਾਈਲ ਦਾ ਮਾਡਲ ਨੰਬਰ ਭਰਨਾ ਹੋਵੇਗਾ। ਜੇਕਰ ਤੁਹਾਡੇ ਕੋਲੇ ਫੋਨ ਦਾ ਬਿਲ ਹੈ ਤਾਂ ਉਸਨੂੰ ਵੀ ਭਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਉਸ ਜਗ੍ਹਾ ਦਾ ਨਾਮ ਭਰਨਾ ਹੋਵੇਗਾ ਜਿੱਥੇ ਤੁਹਾਡਾ ਫੋਨ ਚੋਰੀ ਹੋਇਆ ਹੈ ਜਾਂ ਡਿੱਗ ਗਿਆ ਹੈ। ਕਿਹੜੀ ਮਿਤੀ ਨੂੰ ਮੋਬਾਈਲ ਡਿਗਿਆ ਹੈ ਅਤੇ ਉਸ ਸ਼ਹਿਰ ਅਤੇ ਉਸ ਡਿਸਟ੍ਰਿਕ ਦਾ ਨਾਮ ਭਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਕੰਪਲੇਂਟ ਨੰਬਰ ਭਰਨਾ ਹੋਵੇਗਾ ਜੇਕਰ ਤੁਹਾਡੇ ਕੋਲ ਕੰਪਲੇਟ ਨੰਬਰ ਦਾ ਫੋਰਮ ਹੈ ਤਾਂ ਉਸ ਨੂੰ ਅੱਪਲੋਡ ਕਰਨਾ ਹੈ।
- ਇਸ ਤੋਂ ਬਾਅਦ ਮੋਬਾਈਲ ਫ਼ੋਨ ਦੇ ਮਾਲਕ ਦਾ ਨਾਮ ਅਤੇ ਉਸ ਦੇ ਘਰ ਦਾ ਪਤਾ। ਇਸ ਤੋਂ ਬਾਅਦ ਕੋਈ ਵੀ ਸਰਕਾਰੀ ਆਈ ਡੀ ਭਰਨੀ ਹੋਵੇਗੀ ਅਤੇ ਆਈ ਡੀ ਦਾ ਨਬਰ ਭਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਆਪਣੀ ਜੀਮੇਲ ਆਈਡੀ ਭਰਨੀ ਹੋਵੇਗੀ ਜੀਮੇਲ ਆਈਡੀ ਭਰਨ ਤੋਂ ਬਾਅਦ ਤੁਹਾਨੂੰ ਕੇਪਚਾ ਭਰਨਾ ਹੋਵੇਗਾ
- ਇਸ ਤੋਂ ਬਾਅਦ ਤੁਹਾਨੂੰ ਆਪਣਾ ਉਹ ਮੋਬਾਈਲ ਨੰਬਰ ਭਰਨਾ ਹੈ ਜੋ ਉਸ ਟਾਇਮ ਚੱਲ ਰਿਹਾ ਹੋਵੇਗਾ। ਮੋਬਾਈਲ ਨੰਬਰ ਭਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਓ ਟੀ ਪੀ ਆਵੇਗਾ।
- ਇਸ ਤੋਂ ਬਾਅਦ ਤੁਹਾਨੂੰ ਸਾਰੀ ਇਨਫੋਰਮੇਸ਼ਨ ਨੂੰ ਸਬਮਿਟ ਕਰਨਾ ਹੈ।
ਇਹ ਸਾਰੀ ਇੰਫੋਰਮੇਸ਼ਨ ਭਰਨ ਤੋਂ ਬਾਅਦ ਤੁਹਾਡੀ ਕੰਪਲੇਟ ਨੂੰ ਦਰਜ ਕਰ ਲਿਆ ਜਾਵੇਗਾ ਇਸ ਨਾਲ ਤੁਹਾਨੂੰ ਇਹ ਫ਼ਾਇਦਾ ਹੋਵੇਗਾ ਕਿ ਜੋ ਤੁਹਾਡੇ ਫੋਨ ਦੇ ਵਿੱਚ ਸਿਮ ਚੱਲ ਰਹੇ ਸਨ। ਉਹ ਬਲੌਕ ਹੋ ਜਾਣਗੇ ਅਤੇ ਤੁਹਾਡੇ ਫੋਨ ਦੇ IMEI ਨੰਬਰ ਵੀ ਬਲੌਕ ਹੋ ਜਾਣਗੇ।ਜਿਸ ਕਰਕੇ ਕੋਈ ਵੀ ਵਿਅਕਤੀ ਤੁਹਾਡੀ ਇਨਫੋਰਮੇਸ਼ਨ ਦਾ ਗ਼ਲਤ ਇਸਤਮਾਲ ਨਹੀਂ ਕਰ ਪਾਵੇਗਾ।
No comments