ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਅਤੇ ਜਾਣਕਾਰੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਸੀਂ ਹਰ ਰੋਜ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਖ਼ਬਰਾਂ ਦੇਖਦੇ ਹਾਂ ਜੋਂ ਹਾਦਸੇ ਅਤੇ ਘਟਨਾਵਾਂ ਵਾਲੀਆ ਹੁੰਦੀਆਂ ਹਨ ਅਜਿਹੀ ਹੀ ਇੱਕ ਖ਼ਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਲੇਹ ਅਤੇ ਲਦਾਖ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਾਰਤੀ ਫੌਜ ਦੇ ਨਾਲ ਵਾਪਰਿਆ ਹੈ ਜਦੋਂ ਭਾਰਤੀ ਫੌਜ ਦੀ ਇਕ ਟੁਕੜੀ ਜੋ ਲੇਹ ਤੋਂ ਲੱਦਾਖ ਵੱਲ ਜਾ ਰਹੀ ਸੀ ਇਸ ਟੁਕੜੀ ਦੇ ਵਿੱਚ ਚਾਰ ਤੋਂ ਪੰਜ ਫੌਜ ਦੇ ਟਰੱਕ ਸਨ ਅਤੇ ਇੱਕ ਐਂਬੂਲੈਂਸ ਸੀ ਇਹਨਾਂ ਦੇ ਵਿਚੋਂ ਇੱਕ ਟਰੱਕ ਜੋ ਜ਼ਿਆਦਾ
ਸਪੀਡ ਤੇ ਹੋਣ ਕਾਰਣ 60 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਕੇ ਡਿੱਗ ਜਾਂਦਾ ਹੈ ਟਰੱਕ ਜ਼ਿਆਦਾ ਉਚਾਈ ਤੋਂ ਡਿੱਗਣ ਦੇ ਕਾਰਨ ਇਸਦੇ ਵਿੱਚ ਜੋ ਨੌਜਵਾਨ ਬੈਠੇ ਸਨ ਉਨ੍ਹਾਂ ਦੇ ਵਿੱਚੋਂ 9 ਫੌਜੀ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਦੇ ਵਿਚੋਂ ਹੋਰ ਕਈ ਨੌਜਵਾਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗਦੀਆਂ ਹਨ ਜਿਨ੍ਹਾਂ ਨੂੰ ਨਜਦੀਕ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਕਾਫ਼ਿਲੇ ਦੇ ਵਿੱਚ ਪੰਜ ਗੱਡੀਆਂ ਸਨ ਜਿੰਨਾਂ ਦੇ ਵਿੱਚੋਂ ਇੱਕ ਐਂਬੂਲੈਂਸ ਸੀ ਇਸ ਕਾਫ਼ਲੇ ਦੇ ਵਿੱਚ 34 ਨੌਜਵਾਨ ਸਵਾਰ ਸਨ ਇਹ ਪੰਜ ਗੱਡੀਆਂ ਲੇਹ ਤੋਂ ਲੱਦਾਖ ਵੱਲ ਜਾ ਰਹੀਆਂ ਸਨ ਇਸ ਗੱਡੀਆਂ ਦੇ ਕਾਫਲੇ ਨੇ ਲੇ
ਤੋਂ ਕਿਆਰੀ ਤੱਕ ਪਹੁੰਚਣਾ ਸੀ ਜੋ 110 ਕਿਲੋਮੀਟਰ ਪੈਂਦਾ ਹੈ ਪਰ ਕਿਆਰੀ ਤੋਂ ਸੱਤ ਕਿਲੋਮੀਟਰ ਪਹਿਲਾਂ ਹੀ ਇਸ ਡਰਾਈਵਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸਦੇ ਕਾਰਨ ਇਹ ਗੱਡੀ ਖੱਡ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਫ਼ੌਜ ਦੇ ਨੌਂ ਫੌਜੀ ਨੌਜਵਾਨ ਸ਼ਹੀਦ ਹੋ ਜਾਂਦੇ ਹਨ । ਹਾਦਸੇ ਦੌਰਾਨ ਆਪਣੀ ਜਾਣ ਗਵਾਉਣ ਵਾਲਿਆਂ ਦੇ ਵਿੱਚ ਸਿਪਾਹੀ ਅਰਜਨ ਕੁਮਾਰ ਗਨਰ ਤਰੁਣ ਸਿੰਘ ਗਨਰ ਚੰਦਰ ਸ਼ੇਖਰ ਨਾਇਕ ਤੇਜਪਾਲ ਸਿੰਘ ਨਾਇਬ ਸੂਬੇਦਾਰ ਰਮੇਸ਼ ਲਾਲ ਲਾਂਸ ਨਾਇਕ ਮਨਮੋਹਨ ਸਿੰਘ ਡੀ ਐਮ ਟਿ ਅੰਕਿਤ ਪੁੰਡੂ ਹੌਲਦਾਰ ਵਿਜੇ ਕੁਮਾਰ
ਹੌਲਦਾਰ ਮਹਿੰਦਰ ਸਿੰਘ ਅਤੇ ਡੀਐਮਟੀ ਵੈਭਵ ਦੇ ਨਾਮ ਸ਼ਾਮਿਲ ਹਨ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਫੌਜ ਦੀ ਇੱਕ ਐਂਬੂਲੈਂਸ ਡੂੰਘੀ ਖਾੜੀ ਦੇ ਵਿੱਚ ਜਾ ਕੇ ਡਿੱਗ ਗਈ ਇਹ ਐਂਬੂਲੈਂਸ ਦੋ ਸੌ ਫਟ ਡੂੰਘੀ ਖੱਡ ਦੇ ਵਿੱਚ ਜਾ ਕੇ ਡਿੱਗ ਗਈ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਅਤੇ ਸਾਡੇ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ।
No comments