ਚੇਤਾ ਸਿੰਘ ਫ਼ਿਲਮ
ਪ੍ਰਿੰਸ ਕੰਵਲਜੀਤ ਸਿੰਘ ਜੋ ਕਿ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਹਿੱਟ ਫ਼ਿਲਮਾਂ ਦਿੱਤੀਆਂ ਹਨ ਕੁਝ ਟਾਈਮ ਪਹਿਲਾਂ ਆਈ ਉਹਨਾਂ ਦੀ ਇੱਕ ਫਿਲਮ ਵਾਰਨਿੰਗ ਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਸੀ ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਕਿਰਦਾਰ ਦਾ ਨਾਮ ਪੰਮਾ ਸੀ ਪ੍ਰਿੰਸ ਕੰਵਲਜੀਤ ਸਿੰਘ ਦੇ "ਪੰਮਾ" ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ ਇਸ ਕਿਰਦਾਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਤੇ ਇਸ ਕਿਰਦਾਰ ਦੇ ਕਾਰਨ ਫ਼ਿਲਮ ਬਹੁਤ ਜ਼ਿਆਦਾ ਹਿੱਟ ਵੀ ਹੋਈ। ਪ੍ਰਿੰਸ ਕੰਵਲਜੀਤ ਸਿੰਘ ਲੋਕਾਂ ਦੇ ਲਈ ਇੱਕ ਹੋਰ ਫਿਲਮ ਜੋ ਲੈ ਕੇ ਆ ਰਹੇ ਹਨ ਇਸ ਫਿਲਮ ਦੀ ਉਡੀਕ ਲੋਕਾਂ ਵਲੋਂ ਬਹੁਤ ਟਾਈਮ ਤੋਂ ਕੀਤੀ ਜਾ ਰਹੀ ਸੀ ਇਸ ਫਿਲਮ ਦਾ ਨਾਮ "ਚੇਤਾ ਸਿੰਘ" ਹੈ ਪ੍ਰਿੰਸ ਕੰਵਲਜੀਤ ਸਿੰਘ ਨੇ ਇਸ ਫਿਲਮ ਦੇ ਵਿੱਚ ਮੇਨ ਕਿਰਦਾਰ ਨਿਭਾ ਰਹੇ
ਹਨ ਇਸ ਫਿਲਮ ਦੇ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਦੇ ਕਿਰਦਾਰ ਦਾ ਨਾਮ ਚੇਤਾ ਸਿੰਘ ਹੈ ਇਸ ਫਿਲਮ ਦੀ ਉਡੀਕ ਲੋਕਾਂ ਵੱਲੋਂ ਬਹੁਤ ਟਾਈਮ ਤੋਂ ਕੀਤੀ ਜਾ ਰਹੀ ਸੀ ਚੇਤਾ ਸਿੰਘ ਦਾ ਟ੍ਰੇਲਰ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਚੇਤਾ ਸਿੰਘ ਫਿਲਮ ਦਾ ਟ੍ਰੇਲਰ ਖ਼ਤਰਨਾਕ ਹੈ ਪਹਿਲਾਂ ਕੋਈ ਵੀ ਫਿਲਮ ਦਾ ਟ੍ਰੇਲਰ ਖਤਰਨਾਕ ਨਹੀਂ ਹੋਇਆ ਲੋਕਾਂ ਦੇ ਵੱਲੋਂ ਪ੍ਰਿੰਸ ਕੰਵਲਜੀਤ ਸਿੰਘ ਦੇ ਕਿਰਦਾਰ ਚੇਤਾ ਸਿੰਘ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਸ ਫਿਲਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਿਰਦਾਰ ਹਨ ਜਿਨ੍ਹਾਂ ਨੇ ਚੇਤਾ ਸਿੰਘ ਦੇ ਬਹੁਤ ਵਧੀਆ ਕੰਮ ਕੀਤਾ ਹੈ ਫਿਲਮ ਚੇਤਾ ਸਿੰਘ ਦੇ ਵਿੱਚ ਚੇਤਾ ਸਿੰਘ ਦੀ ਮਾਂ ਦਾ ਕਿਰਦਾਰ ਨਿਭ ਰਹੀ ਬਲਜਿੰਦਰ ਕੌਰ ਜਿਨ੍ਹਾਂ ਨੇ ਕੁੱਝ ਟਾਇਮ ਪਹਿਲਾਂ ਨੈਸ਼ਨਲ ਐਵਾਰਡ ਵੀ ਜਿੱਤਿਆ ਹੈ
ਚੇਤਾ ਸਿੰਘ ਸਟਾਰ ਕਾਸਟ
ਫਿਲਮ ਚੇਤਾ ਸਿੰਘ ਦੇ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੇ ਜੋ ਕਿ ਮੇਨ ਕਿਰਦਾਰ ਚੇਤਾ ਸਿੰਘ ਹੈ ਚੇਤਾ ਸਿੰਘ ਦੀ ਮਾਂ ਦਾ ਕਿਰਦਾਰ ਬਲਜਿੰਦਰ ਕੌਰ ਨਿਭਾ ਰਹੇ ਹਨ ਇਸ ਫਿਲਮ ਦੇ ਵਿੱਚ ਤੁਹਾਨੂੰ ਜਪੁਜੀ ਖਹਿਰਾ ਦਿਖਾਈ ਦੇਣਗੇ ਜੋ ਕਿ ਇੱਕ ਪੁਲਿਸ ਦੇ ਕਿਰਦਾਰ ਵਿਚ ਹਨ ਇਸ ਦੇ ਵਿੱਚ ਹੋਰ ਵੀ ਕਈ ਐਕਟਰ ਨੇ ਕੰਮ ਕੀਤਾ ਹੈ ਜਿਵੇਂ ਕਿ ਮਹਾਵੀਰ ਭੁੱਲਰ, ਮਿੰਟੂ ਕਾਪਾ, ਇਰਵਿਨ ਮੀਤ ਕੌਰ, ਵੈਭਵ ਘੋਲੀ, ਸ਼ਰਨਜੀਤ ਰਟੌਲ,ਅਤੇ ਗੁਰਜੰਟ ਸਿੰਘ ਹਨ ਫਿਲਮ ਚੇਤਾ ਸਿੰਘ ਦੀ ਡਾਇਰੈਕਟਰ ਅਸੀਸ ਕੁਮਾਰ ਹਨ ਅਤੇ ਇਸ ਫਿਲਮ ਨੂੰ ਲਿਖਣ ਵਾਲੇ ਲੇਖਕ ਦਾ ਨਾਮ ਰਾਣਾ ਜੇਠੂਵਾਲ ਹੈ
ਚੇਤਾ ਸਿੰਘ ਸਿਨਮਾ ਵਿੱਚ ਕਦੋਂ ਲੱਗੇਗੀ
ਫਿਲਮ ਚੇਤਾ ਸਿੰਘ ਦੀ ਉਡੀਕ ਦਰਸ਼ਕ ਬਹੁਤ ਟਾਈਮ ਤੋਂ ਕਰ ਰਹੇ ਹਨ ਹੁਣ ਲੋਕਾਂ ਦੀ ਉਡੀਕ ਜਲਦੀ ਹੀ ਖਤਮ ਹੋਣ ਵਾਲੀ ਹੈ ਚੇਤਾ ਸਿੰਘ ਸਿਨੇਮਾ ਘਰਾਂ ਦੇ ਵਿੱਚ ਜਲਦੀ ਹੀ ਲੱਗਣ ਵਾਲੀ ਹੈ ਚੇਤਾ ਸਿੰਘ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਚੇਤਾ ਸਿੰਘ ਹੋਣ ਸਿਨੇਮਾ ਘਰਾਂ ਦੇ ਵਿੱਚ ਇੱਕ ਸਤੰਬਰ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ ਜੋ ਲੋਕ ਫ਼ਿਲਮ ਵਾਰਨਿੰਗ ਦੇ ਵਿੱਚ ਪੰਮਾ ਸਿੰਘ ਦੇ ਕਿਰਦਾਰ ਨੂੰ ਦੇਖ ਚੁੱਕੇ ਹਨ ਉਹ ਲੋਕ ਹੁਣ ਫ਼ਿਲਮ ਚੇਤਾ ਸਿੰਘ ਦੇ ਵਿੱਚ ਪ੍ਰਿੰਸ ਕੰਵਲਜੀਤ ਦੇ ਇਸ ਕਿਰਦਾਰ ਨੂੰ ਵੀ ਜ਼ਰੂਰ ਦੇਖਣ ਜਾਣਗੇ ਲੋਕ ਔਨਲਾਈਨ ਸਿਸਟਮ ਨਾਲ ਇਸ ਫਿਲਮ ਦੀ ਅਡਵਾਂਸ ਬੁਕਿੰਗ ਵੀ ਕਰ ਸਕਦੇ ਹਨ
No comments