Eye flu ਹੋਣ ਦਾ ਕਾਰਣ
ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਵਿੱਚ ਪੈ ਰਹੇ ਲਗਾਤਾਰ ਮੀਂਹ ਦੇ ਕਾਰਨ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕੇ ਸਨ ਹੜ੍ਹਾਂ ਦੇ ਕਾਰਨ ਭਾਰਤ ਦੇ ਕਈ ਸੂਬਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਹੜ੍ਹਾਂ ਦੇ ਕਾਰਨ ਭਾਰਤ ਦੇ ਵਿੱਚ ਮਾਲੀ ਨੁਕਸਾਨ ਅਤੇ ਜਾਨੀ ਨੁਕਸਾਨ ਤਾਂ ਹੋਇਆ ਹੀ ਹੈ ਨਾਲ ਦੀ ਨਾਲ ਹੀ ਨਾਲ ਇਹਨਾਂ ਹੜ੍ਹਾਂ ਦੇ ਪਾਣੀ ਕਰਕੇ ਭਾਰਤ ਦੇ ਵਿੱਚ ਕਈ ਬਿਮਾਰੀਆਂ ਨੇ ਜਨਮ ਲਿਆ ਹੈ ਜੋ ਇਹ ਬਿਮਾਰੀਆਂ ਹੁਣ ਲੋਕਾਂ ਦੇ ਵਿਚ ਲਗਾਤਾਰ ਵੱਧ ਰਹੀਆਂ ਹਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਹੜ੍ਹਾਂ ਦੇ ਪਾਣੀ ਕਾਰਨ ਅੱਖਾਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਇਹ ਗੰਦੇ ਪਾਣੀ ਕਰਕੇ ਲੋਕਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ ਜਿਸ ਕਰਕੇ ਲੋਕਾਂ ਦੇ ਵਿੱਚ eye flu ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਦੇ ਵਿੱਚ ਦੇਖੀ ਜਾ ਰਹੀ ਹੈ ਜੋ ਉਹਨਾਂ ਦੀਆਂ ਅੱਖਾਂ ਨੂੰ ਨੁਕਸਾਨ ਕਰ ਰਹੀ ਹੈ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਇਸ ਬਿਮਾਰੀ ਨੇ ਆਪਣੇ ਪੈਰ ਬਸਾਰ ਲਏ ਹਨ ਹੁਣ ਪੰਜਾਬ ਦੇ ਵਿੱਚ eye Flu ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਪਹਿਲਾਂ ਹੀ ਦੱਸਿਆ ਜਾ ਰਿਹਾ ਸੀ ਕਿ ਹੜਾਂ ਦੇ ਪਾਣੀ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਫੈਲਣਗੀਆਂ ਪਰ ਇਹ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਹੜਾਂ ਦੇ ਪਾਣੀ ਕਰਕੇ ਇੱਕ ਅਜਿਹੀ ਬਿਮਾਰੀ ਸਾਹਮਣੇ ਆਵੇਗੀ ਜੋ ਖਾਸਕਰ ਬੱਚਿਆਂ ਨੂੰ ਟਾਰਗੇਟ ਕਰੇਗੀ
Eye fluਕਿਹੜੇ ਸੂਬਿਆਂ ਦੇ ਵਿੱਚ eye flu ਜ਼ਿਆਦ ਹੈ
ਜੇ ਅਸੀਂ eye flu ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਵੇਂ ਕਿ ਭਾਰਤ ਦੇ ਉੱਤਰ ਪ੍ਰਦੇਸ਼ ਵਿਚ ਆਈ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ eye flu ਬਿਮਾਰੀ ਫੈਲਣ ਦੇ ਕਾਰਨ ਉੱਥੋਂ ਦੇ ਹਸਪਤਾਲ ਭਰ ਚੁੱਕੇ ਹਨ ਜਿਸ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਦੇ ਮੱਧ ਪ੍ਰਦੇਸ਼ ਦੇ ਵਿੱਚ ਵੀ ਆਈ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਕਰਕੇ ਉੱਥੋਂ ਦੇ ਹਸਪਤਾਲ ਦੇ ਅੱਗੇ ਮਰੀਜਾ ਦੀਆ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹਨ ਪਰ ਹੁਣ ਪੰਜਾਬ ਦੇ ਵਿੱਚ ਵੀ eye flu ਬਿਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਇਸ ਬਿਮਾਰੀ ਦੇ ਮਾਮਲੇ ਦੇਖਣ ਨੂੰ ਮਿਲੇ ਹਨ ਇਹ ਬਿਮਾਰੀ ਭਾਰਤ ਦੇ ਹੋਰ ਕਈ ਸੂਬਿਆਂ ਦੇ ਵਿਚ ਵੀ ਲਗਾਤਾਰ ਫੈਲ ਰਹੀ ਹੈ।
Eye Flu ਦਾ ਕਿਵੇਂ ਪਤਾ ਲੱਗਦਾ ਹੈ
ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ eye flu ਹੋ ਚੁੱਕਾ ਹੈ eye Flu ਹੋਣ ਦੇ ਕਾਰਨ ਤੁਹਾਡੀਆਂ ਅੱਖਾਂ ਬਿਲਕੁਲ ਲਾਲ ਹੋ ਜਾਂਦੀਆਂ ਹਨ ਜਿਸ ਕਰਕੇ ਤੁਹਾਡੀਆਂ ਅੱਖਾਂ ਦੇ ਵਿੱਚ ਜਲਣ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਤੁਸੀਂ ਆਪਣੀਆਂ ਅੱਖਾਂ ਦੇ ਉਪਰ ਹੱਥ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਹੱਥ ਲਗਾਉਣ ਦੇ ਕਾਰਨ ਇਹ ਅੱਖਾਂ ਹੋਰ ਜਲਣੀਆ ਸ਼ੁਰੂ ਹੋ ਜਾਂਦੀਆਂ ਅੱਖਾਂ ਜਿਆਦਾ ਜਲਣ ਕਰਕੇ ਤੁਹਾਡੀਆਂ ਅੱਖਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ
Eye flu ਕਿਵੇਂ ਫੈਲਦਾ ਹੈ
ਪਹਿਲਾਂ ਤਾਂ ਇਹ ਬਿਮਾਰੀ ਗੰਦੇ ਪਾਣੀ ਕਰਕੇ ਇਨਸਾਨ ਤੱਕ ਪਹੁੰਚਦੀ ਹੈ Eye Flu ਬਿਮਾਰੀ ਇੱਕ ਲਾਗ ਦੀ ਬਿਮਾਰੀ ਹੈ ਜੋ ਕਿ ਇਨਸਾਨ ਦੇ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆਉਣ ਕਾਰਨ ਹੁੰਦੀ ਹੈ ਜਿਸ ਕਰਕੇ ਇਹ ਬਿਮਾਰੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੋ ਜਾਂਦੀ ਹੈ ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਦੇ ਵਿੱਚ ਦੇਖੀ ਜਾ ਰਹੀ ਹੈ ਜਿਹਨਾਂ ਬੱਚਿਆਂ ਦੀ ਉਮਰ ਦੋ ਤੋਂ ਲੈ ਕੇ ਤਿੰਨ ਸਾਲ ਅਤੇ 24 ਸਾਲ ਤੱਕ ਹੈ ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾਤਰ ਦੇਖੀ ਜਾ ਰਹੀ ਹੈ ਜਿਸ ਕਰਕੇ ਭਾਰਤ ਦੇ ਛੋਟੇ ਬੱਚੇ ਅਤੇ ਨੌਜਵਾਨ ਮੁੰਡੇ ਕੁੜੀਆਂ ਇਸ eye flu ਬੀਮਾਰੀ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਇਹ ਇੱਕ ਹੁਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ
Eye flu ਤੋਂ ਕਿਵੇਂ ਬਚਿਆ ਜਾ ਸਕਦਾ ਹੈ
- Eye flu ਤੋਂ ਬਚਣ ਦੇ ਲਈ ਤੁਹਾਨੂੰ ਪਹਿਲਾਂ ਉਸ ਇਨਸਾਨ ਤੋਂ ਦੂਰ ਰਹਿਣਾ ਹੈ ਜਿਸਨੂੰ ਪਹਿਲਾ ਇਹ ਬਿਮਾਰੀ ਹੋ ਚੁੱਕੀ ਹੈ ਕਿਉਂਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਜੋ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫੈਲਦੀ ਹੈ
- ਜੇ ਤੁਹਾਨੂੰ ਕਿਸੇ ਵੀ ਇਨਸਾਨ ਦੇ ਵਿੱਚ ਇਸ ਬਿਮਾਰੀ ਦੇ ਲੱਸਣ ਦਿਸਦੇ ਹਨ ਤਾਂ ਉਸ ਇਨਸਾਨ ਦੀਆਂ ਚੀਜਾਂ ਨੂੰ ਵਰਤਣਾ ਬੰਦ ਕਰ ਦੇਵੋ ਕਿਉਂਕਿ ਇਹ ਬਿਮਾਰੀ ਇੱਕ ਦੂਜੇ ਦੀਆਂ ਚੀਜ਼ਾਂ ਵਰਤਣ ਨਾਲ ਵੀ ਫੈਲ ਸਕਦੀ ਹੈ
- ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਵਿੱਚ ਇਸ ਬਿਮਾਰੀ ਦੇ ਲੱਛਣ ਹਨ ਤਾਂ ਉਸ ਨੂੰ ਸਕੂਲ ਦੇ ਵਿੱਚ ਨਾ ਭੇਜੋ ਕਿਉਂਕਿ ਇਹ ਬਿਮਾਰੀ ਇਕ ਬੱਚੇ ਤੋਂ ਦੂਜੇ ਤਕ ਬਹੁਤ ਜਲਦੀ ਨਾਲ ਫੈਲ ਰਹੀ ਹੈ
- Eye flu ਨਾਮ ਦੀ ਬਿਮਾਰੀ ਜੇ ਤੁਹਾਨੂੰ ਜਾ ਤੁਹਾਡੇ ਬੱਚੇ ਨੂੰ ਹੋ ਚੁੱਕੀ ਹੈ ਤਾਂ ਤੁਸੀਂ ਆਪਣੇ ਨਜ਼ਦੀਕ ਦੇ ਡਾਕਟਰ ਕੋਲ ਜਾ ਕੇ ਇਸ ਦਾ ਇਲਾਜ ਜ਼ਰੂਰ ਕਰਵਾਓ ਤਾਂ ਜੋ ਇਸ ਬਿਮਾਰੀ ਤੋਂ ਜਲਦ ਤੋਂ ਜਲਦ ਛੁਟਕਾਰਾ ਪਾਇਆ ਜਾ ਸਕੇ
- ਸ਼ਹਿਦ ਦਾ ਇਸਤਮਾਲ ਕਰਕੇ
ਸ਼ਹਿਦ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਅੱਖਾਂ ਦੀ ਲਾਗ ਨੂੰ ਠੀਕ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ। ਅੱਖਾਂ ਲਈ ਸ਼ਹਿਦ ਦੀ ਵਰਤੋਂ ਕਰਨ ਲਈ ਇਕ ਗਲਾਸ ਪਾਣੀ ਵਿਚ 2 ਚਮਚ ਸ਼ਹਿਦ ਮਿਲਾ ਕੇ ਇਸ ਪਾਣੀ ਨਾਲ ਅੱਖਾਂ ਧੋ ਲਓ। ਇਸ ਤਰ੍ਹਾਂ ਕਰਨ ਨਾਲ ਅੱਖਾਂ 'ਚ ਹੋਣ ਵਾਲੇ ਦਰਦ ਅਤੇ ਜਲਨ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।- ਗੁਲਾਬ ਜਲ ਦੀ ਵਰਤੋਂ
ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਗੁਲਾਬ ਜਲ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਦਰਅਸਲ, ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦੇ ਹਨ। ਗੁਲਾਬ ਜਲ ਅੱਖਾਂ ਨੂੰ ਠੰਡਾ ਕਰਨ ਦੇ ਨਾਲ-ਨਾਲ ਅੱਖਾਂ ਨੂੰ ਵੀ ਸਾਫ ਕਰਦਾ ਹੈ। ਹਰ ਅੱਖ ਵਿੱਚ ਗੁਲਾਬ ਜਲ ਦੀਆਂ ਦੋ ਬੂੰਦਾਂ ਪਾਓ ਅਤੇ ਇੱਕ ਮਿੰਟ ਲਈ ਬੰਦ ਕਰੋ। ਤੁਸੀਂ ਅੱਖਾਂ ਵਿੱਚ ਦਰਦ ਅਤੇ ਜਲਣ ਤੋਂ ਤੁਰੰਤ ਰਾਹਤ ਮਹਿਸੂਸ ਕਰੋਗੇ।- ਗ੍ਰੀਨ ਟੀ ਬੈਗ ਦਾ ਇਸਤਮਾਲ ਕਰਕੇ
ਗ੍ਰੀਨ ਟੀ ਵੀ ਐਂਟੀਆਕਸੀਡੈਂਟਸ ਨਾਲ ਭਰੀ ਹੋਈ ਹੈ, ਅਤੇ ਸੋਜ ਅਤੇ ਦਰਦ ਨੂੰ ਘਟਾਉਣ ਦੇ ਨਾਲ-ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਦੇਣ ਵਿੱਚ ਮਦਦ ਕਰ ਸਕਦੀ ਹੈ। ਇਸ ਉਪਾਅ ਲਈ, ਤੁਸੀਂ ਕੋਸੇ ਪਾਣੀ ਵਿਚ ਗ੍ਰੀਨ ਟੀ ਬੈਗ ਡੁਬੋ ਸਕਦੇ ਹੋ ਅਤੇ ਫਿਰ ਉਹਨਾਂ ਨੂੰ ਹਰੇਕ ਅੱਖਾਂ 'ਤੇ ਲਗਾ ਸਕਦੇ ਹੋ। ਜਾਂ, ਤੁਸੀਂ ਇਹਨਾਂ ਟੀ ਬੈਗਾਂ ਨੂੰ ਫਰਿੱਜ ਵਿੱਚ ਠੰਡਾ ਕਰ ਸਕਦੇ ਹੋ ਅਤੇ ਫਿਰ ਇਹਨਾਂ ਨੂੰ ਆਪਣੀਆਂ ਅੱਖਾਂ 'ਤੇ ਵਰਤ ਸਕਦੇ ਹੋ।- ਨਿੰਮ ਨੂੰ ਭਿਓ ਕੇ
ਤੁਸੀਂ ਆਪਣੀਆਂ ਅੱਖਾਂ ਠੀਕ ਕਰਨ ਦੇ ਲਈ ਨਿੰਮ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਨੂੰ ਆਸਾਨ ਬਣਾਉਣ ਲਈ ਨਿੰਮ ਦੇ ਪਾਣੀ ਵਿਚ ਧੋਤੇ ਹੋਏ ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਭਿਓ ਕੇ ਇਸ ਪਾਣੀ ਨਾਲ ਅੱਖਾਂ ਧੋ ਲਵੋ। ਇਸ ਘਰੇਲੂ ਬਣੇ ਐਂਟੀਬੈਕਟੀਰੀਅਲ ਗੁਣ ਅੱਖਾਂ ਨੂੰ ਠੀਕ ਕਰਨ ਵਿੱਚ ਮਦਦ ਕਰਨਗੇ।- ਹਲਦੀ ਦੀ ਵਰਤੋਂ
ਹਲਦੀ ਵੀ ਅੱਖਾਂ ਦੀ ਇਨਫੈਕਸ਼ਨ ਨੂੰ ਰੋਕਣ ਦੇ ਲਈ ਇੱਕ ਰਾਮਵਾਨ ਇਲਾਜ ਹੈ। ਪਰ, ਬਹੁਤ ਸਾਰੇ ਇਹ ਪੜ੍ਹ ਕੇ ਹੈਰਾਨ ਹੋਣਗੇ ਕਿ ਹਲਦੀ ਅੱਖਾਂ ਦੀ ਲਾਗ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੀ ਹੈ। ਹਲਦੀ ਅੱਖਾਂ ਨੂੰ ਬਹੁਤ ਜਲਦੀ ਠੀਕ ਕਰਦੀ ਹੈ ਕੋਸੇ ਪਾਣੀ ਵਿੱਚ ਇੱਕ ਚੁਟਕੀ ਹਲਦੀ ਪਾਊਡਰ ਪਾ ਕੇ ਮਿਲਾਓ। ਹੁਣ ਤੁਸੀਂ ਤਿਆਰ ਹੋਏ ਘੋਲ ਨੂੰ ਆਪਣੀਆਂ ਅੱਖਾਂ ਦੇ ਉਪਰ ਲਾਉਣ ਦੇ ਲਈ ਰੂੰ ਦਾ ਇਸਤੇਮਾਲ ਕਰੋ। ਰੂੰ ਦੀ ਮਦਦ ਨਾਲ ਤੁਸੀਂ ਅੱਖਾਂ ਦੇ ਆਲੇ-ਦੁਆਲੇ ਹਲਦੀ ਦਾ ਘੋਲ ਲਗਾਓ ਇਸ ਤੋਂ ਬਾਅਦ ਰੂੰ ਨਾਲ ਹੀ ਅੱਖਾਂ ਨੂੰ ਸਾਫ ਕਰੋ। ਇਸ ਨਾਲ ਅੱਖਾਂ ਦੇ ਆਲੇ-ਦੁਆਲੇ ਮੌਜੂਦ ਗੰਦਗੀ ਸਾਫ ਹੋ ਜਾਵੇਗੀ ਅਤੇ ਇਨਫੈਕਸ਼ਨ ਨੂੰ ਰੋਕਣ 'ਚ ਮਦਦ ਮਿਲੇਗੀ।- ਆਲੂ ਦੀ ਵਰਤੋਂ
ਇਹ ਹੈਰਾਨ ਕਰਨ ਵਾਲਾ ਹੋ ਸਕਦਾ ਹੈ, ਪਰ ਆਲੂ ਦਾ ਠੰਡਾ ਪ੍ਰਭਾਵ ਹੁੰਦਾ ਹੈ ਅਤੇ ਅੱਖਾਂ ਦੀ ਜਲਣ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਆਲੂ 'ਚ ਮੌਜੂਦ ਗੁਣ ਅੱਖਾਂ ਦੇ ਇਨਫੈਕਸ਼ਨ ਨੂੰ ਰੋਕਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਦੇ ਲਈ ਆਲੂ ਨੂੰ ਪਤਲੇ ਟੁਕੜਿਆਂ 'ਚ ਕੱਟ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ 'ਤੇ ਆਲੂ ਦੇ ਟੁਕੜੇ ਰੱਖੋ। ਇਸ ਨੂੰ ਲਗਭਗ 10-15 ਮਿੰਟ ਲਈ ਰੱਖੋ, ਫਿਰ ਇਸਨੂੰ ਹਟਾ ਦਿਓ। ਇਸ ਨਾਲ ਅੱਖਾਂ ਦੀ ਸੋਜ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ।
No comments